SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

https://www.sbs.com.au/language/punjabi/pa/podcast/sbs-punjabi

Eine durchschnittliche Folge dieses Podcasts dauert 8m. Bisher sind 3885 Folge(n) erschienen. .

Gesamtlänge aller Episoden: 25 days 9 hours 22 minutes

subscribe
share






ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 24 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ


share








   4m
 
 

ਖੇਤੀਬਾੜੀ ਖੋਜ ਖੇਤਰ ਵਿੱਚ 'ਰਿਸਰਚ ਅਗਰੋਨੋਮਿਸਟ' ਵਜੋਂ ਕੰਮ ਕਰ ਰਿਹਾ ਹੈ ਭਵਤਰਨ ਸਿੰਘ


ਭਵਤਰਨ ਸਿੰਘ, ਵਿਕਟੋਰੀਆ ਦੀ ਇੱਕ ਨਾਮੀ ਫਰਟੀਲਾਈਜ਼ਰ ਕੰਪਨੀ ਵਿੱਚ ਸਨ 2022 ਤੋਂ ਇੱਕ 'ਰਿਸਰਚ ਅਗਰੋਨੋਮਿਸਟ' ਵਜੋਂ ਕੰਮ ਕਰ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਬੈਚਲਰ ਆਫ਼ ਐਗਰੀਕਲਚਰਲ ਸਾਇੰਸਿਜ਼ ਕਰਨ ਪਿੱਛੋਂ ਉਹ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆ ਗਿਆ ਸੀ।


share








   17m
 
 

ਆਸਟ੍ਰੇਲੀਆਈ ਰੱਖਿਆ ਬਲ 'ਚ ਸੇਵਾ ਨਿਭਾ ਰਹੇ ਇੱਕ ਸਿੱਖ ਫੌਜੀ ਲਈ ਐਨਜ਼ੈਕ ਡੇਅ ਦੇ ਮਾਇਨੇ


ਭਾਰਤੀ ਮੂਲ ਦੇ ਮਨਪ੍ਰੀਤ ਸਿੰਘ 2013 ਤੋਂ ਆਸਟ੍ਰੇਲੀਅਨ ਆਰਮੀ ’ਚ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਡਿਊਟੀ ਪ੍ਰਤੀ ਸਮਰਪਣ ਲਈ ਹਾਲ ਹੀ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਅਨ ਡੇਅ ਮੈਡਲੀਅਨ ਵੀ ਮਿਲਿਆ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਉਨ੍ਹਾਂ ਦੇ ਤਜਰਬਿਆਂ ਬਾਰੇ ਜਾਨਣ ਲਈ ਇਹ ਖਾਸ ਇੰਟਰਵਿਊ ਸੁਣੋ....


share








   10m
 
 

ਪਾਕਿਸਤਾਨ ਡਾਇਰੀ: ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਕਰਤਾਰਪੁਰ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਨੂੰ ਸੰਬੋਧਨ


ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਭਾਰਤ ਨਾਲ਼ ਸਬੰਧ-ਬੇਹਤਰੀ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਮੌਕੇ ਉਨ੍ਹਾਂ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਦੀ ਹਾਜ਼ਰੀ ਵਿੱਚ ਲਾਹੌਰ ਤੋਂ ਕਰਤਾਰਪੁਰ ਸਾਹਿਬ ਨੂੰ ਇੱਕ ਹਾਈਵੇ ਸੜ੍ਕ ਅਤੇ ਸਟੀਮ ਇੰਜਿਨ ਯਾਤਰਾ ਦਾ ਵੀ ਐਲਾਨ ਕੀਤਾ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ....


share








   7m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   4m
 
 

ਉਲੰਪੀਅਨ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਦਾ ਹਾਕੀ ਅਤੇ ਪੰਜਾਬੀ ਪ੍ਰਤੀ ਅਹਿਮ ਯੋਗਦਾਨ


1980 ਮਾਸਕੋ ਉਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਵਿੱਚ ਖੇਡ ਚੁੱਕੀ ਹਰਪ੍ਰੀਤ ਕੌਰ ਪਿਛਲੇ ਕਰੀਬ ਇੱਕ ਦਹਾਕੇ ਤੋਂ ਆਸਟ੍ਰੇਲੀਆ ਵੱਸੇ ਹੋਏ ਹਨ। ਇੱਥੇ ਉਹ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਤੋਂ ਇਲਾਵਾ, ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕਾਰਜਸ਼ੀਲ ਹਨ ਅਤੇ ਨਾਲ ਹੀ ਉਭਰ ਰਹੀਆਂ ਹਾਕੀ ਖਿਡਾਰਨਾਂ ਨੂੰ ਇਸ ਖੇਡ ਦੇ ਗੁਰ ਵੀ ਸਿਖਾ ਰਹੇ ਹਨ।


share








   22m
 
 

‘ਹੈਲਦੀਕੇਅਰ’: ਇੱਕ ਨਿਵੇਕਲੇ ਕਿਸਮ ਦੀ ਸਿਹਤ ਸਹੂਲਤ ਯੋਜਨਾ


ਨਿਊ ਸਾਊਥ ਵੇਲਜ਼ ਦੀ ਸਰਕਾਰ ਦੇ ਯੋਗਦਾਨ ਨਾਲ ਸਿਡਨੀ ਦੇ ਪੱਛਮੀ ਹਿੱਸੇ ਵਿੱਚ ‘ਹੈਲਦੀਕੇਅਰ’ ਨਾਂ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੱਕ ਸੈਂਟਰ ਹੈ ਜਿਸ ਵਿੱਚ ਜੀ.ਪੀ, ਰਜਿਸਟਰਡ ਨਰਸਾਂ ਤੋਂ ਇਲਾਵਾ ਹੋਰ ਖੇਤਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੀ ਸ਼ਾਮਲ ਹੋਵੇਗੀ। ਇਸਦੇ ਡਾਇਰੈਕਟਰ ਜਸਪ੍ਰੀਤ ਸਿੰਘ ਸੈਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।


share








   16m
 
 

ਪੰਜਾਬੀ ਡਾਇਰੀ : ਚੋਣਾਂ ਦੇ ਭਖੇ ਮਾਹੌਲ ’ਚ ਨਹੀਂ ਰੁਕ ਰਿਹਾ ਕਿਸਾਨਾਂ ਵੱਲੋਂ ਵਿਰੋਧ


ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ’ਚ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦੇ ਲਗਾਤਾਰ ਹੋ ਰਹੇ ਵਿਰੋਧ ਦਰਮਿਆਨ ਭਾਜਪਾ ਆਗੂ ਅਨੁਰਾਗ ਸਿੰਘ ਠਾਕੁਰ ਨੇ ਮੋਦੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ ਹੈ। ਜਲੰਧਰ ਵਿੱਚ ਮੀਡੀਆ ਦੇ ਮੁਖਾਤਬ ਹੁੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਵਿੱਚ ਜੋ ਕਿਸਾਨਾਂ ਲਈ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਨਹੀਂ ਕਰ ਸਕੀਆਂ। ਜ਼ਿਕਰਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਤਿੱਖੇ ਸਵਾਲ ਕਰ ਰਹੀਆਂ ਹਨ ਉੱਥੇ ਕਈ ਥਾਈਂ ਦੋਹਾਂ ਧਿਰਾਂ ਵਿੱਚ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ...


share








   8m
 
 

ਇੱਕ ਵੱਡੀ ਚੇਤਾਵਨੀ ਹੈ ਗ੍ਰੇਟ ਬੈਰੀਅਰ ਰੀਫ ‘ਤੇ ਹੋ ਰਹੀ ਕੋਰਲ ਬਲੀਚਿੰਗ


ਬਦਲਦੇ ਮੌਸਮ ਕਾਰਨ ਸਮੁੰਦਰਾਂ ਦਾ ਪਾਣੀ ਲਗਾਤਾਰ ਗਰਮ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੁਨੀਆ ਭਰ ਦੀਆਂ ਕੋਰਲ ਰੀਫਾਂ ਚੌਥੀ ਗਲੋਬਲ ਬਲੀਚਿੰਗ ਦਾ ਸਾਹਮਣਾ ਕਰ ਰਹੀਆਂ ਹਨ।ਇਸ ਵਾਰ ਇਹ ਘਟਨਾ ਰਿਕਾਰਡ ਦੀ ਸਭ ਤੋਂ ਵੱਧ ਵਿਆਪਕ ਹੋ ਸਕਦੀ ਹੈ। ਆਸਟ੍ਰੇਲੀਆ ਦੀ ਗ੍ਰੇਟ ਬੈਰੀਅਰ ਰੀਫ ‘ਤੇ ਅੱਠ ਸਾਲਾਂ ਵਿੱਚ ਇਹ ਪੰਜਵੀਂ ਪੁੰਜ ਕੋਰਲ ਬਲੀਚਿੰਗ ਹੈ।


share








   5m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   3m