SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

https://www.sbs.com.au/language/punjabi/pa/podcast/sbs-punjabi

Eine durchschnittliche Folge dieses Podcasts dauert 8m. Bisher sind 3912 Folge(n) erschienen. Alle 0 Tage erscheint eine Folge dieses Podcasts.

Gesamtlänge aller Episoden: 25 days 12 hours 36 minutes

subscribe
share






ਆਸਟ੍ਰੇਲੀਆ ਅਤੇ ਭਾਰਤ ਬਣੇ ਪੁਲਾੜ ਸਹਿਯੋਗੀ


ਫੈਡਰਲ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਹਿਯੋਗੀ ਪੁਲਾੜ ਪ੍ਰੋਜੈਕਟਾਂ ਲਈ $18 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਆਸਟ੍ਰੇਲੀਅਨ-ਅਧਾਰਤ ਕੰਪਨੀਆਂ ਨੂੰ ਭਾਰਤ ਨਾਲ ਵਪਾਰਕ ਸਬੰਧ ਬਣਾਉਣ ਦੀ ਇਜਾਜ਼ਤ ਦੇਵੇਗਾ, ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪੁਲਾੜ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ।


share








   4m
 
 

ਚਿੱਤਰਕਲਾ ਰਾਹੀਂ ਪੰਜਾਬ ਬਾਰੇ ਜਾਣੂ ਕਰਵਾ ਰਿਹਾ ਗੁਰਸੇਵਕ ਸਿੰਘ


ਨਿਊਜ਼ੀਲੈਂਡ ਵਿੱਚ ਪੈਦਾ ਹੋਏ ਅਤੇ 2011 ਵਿੱਚ ਆਸਟ੍ਰੇਲੀਆ ਆ ਵੱਸੇ ਗੁਰਸੇਵਕ ਸਿੰਘ ਦਾ ਬਚਪਨ ਅਤੇ ਜਵਾਨੀ ਬੇਸ਼ੱਕ ਪੰਜਾਬ ਵਿੱਚ ਨਹੀਂ ਬੀਤਿਆ ਪਰ ਦਾਦਾ-ਦਾਦੀ ਅਤੇ ਨਾਨਾ-ਨਾਨੀ ਵਲੋਂ ਸਿੱਖ ਧਰਮ ਤੇ ਪੰਜਾਬੀ ਸੱਭਿਆਚਾਰ ਬਾਰੇ ਦੱਸੀਆਂ ਗੱਲਾਂ ਦਾ ਇੰਨਾ ਅਸਰ ਹੋਇਆ ਕਿ ਚਿੱਤਰਕਾਰੀ ਦੇ ਸ਼ੌਕੀਨ ਗੁਰਸੇਵਕ ਨੇ ਪੰਜਾਬ ਨੂੰ ਰੰਗਾਂ ਰਾਹੀਂ ਬਿਆਨ ਕਰਨਾ ਸ਼ੁਰੂ ਕਰ ਦਿੱਤਾ।


share








   12m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਮਈ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ


share








   4m
 
 

ਜਾਣੋ ਕੀ ਕੁੱਝ ਪੇਸ਼ ਕਰੇਗਾ ਐਸ ਬੀ ਐਸ ਦਾ ਨਵਾਂ ਪਲੇਟਫਾਰਮ 'ਸਪਾਈਸ'


ਆਸਟ੍ਰੇਲੀਆ ਵਿੱਚ ਜੰਮੇ ਅਤੇ ਨਵੇਂ ਆਏ 20-34 ਸਾਲ ਦੇ ਸਾਊਥ ਏਸ਼ੀਅਨਜ਼ ਲਈ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਨਵਾਂ ਚੈਨਲ ਐਸਬੀਐਸ ਸਪਾਈਸ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੌਪ ਕਲਚਰ ਤੋਂ ਲੈਕੇ ਰਾਜਨੀਤੀ ਤੱਕ ਦੇ ਤਾਜ਼ਾ ਮਾਮਲੇ ਅਤੇ ਸੱਭਿਆਚਾਰ ਨਾਲ ਜੁੜੀ ਪਛਾਣ, ਸਾਂਝ ਅਤੇ ਸਮਾਜਿਕ ਤਬਦੀਲੀਆਂ ਬਾਰੇ ਜਾਣਕਾਰੀਆਂ ਪੇਸ਼ ਹੋਣਗੀਆਂ।


share








   8m
 
 

ਪੰਜਾਬੀ ਡਾਇਰੀ : ਭਾਰਤੀ ਲੋਕ ਸਭਾ ਚੋਣਾਂ ਦੇ 2 ਗੇੜਾਂ ਦੀ ਹੋਈ ਵੋਟਿੰਗ, ਪੰਜਾਬ ’ਚ ਭਖਿਆ ਚੋਣ ਅਖਾੜਾ


ਭਾਰਤ ’ਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 26 ਅਪ੍ਰੈਲ ਨੂੰ ਕੇਰਲ ਅਤੇ ਪੱਛਮੀ ਬੰਗਾਲ ਸਮੇਤ 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ਉੱਤੇ ਤਕਰੀਬਨ 63 ਫੀਸਦ ਵੋਟਿੰਗ ਹੋਈ ਹੈ। ਚੋਣਾਂ ਦੇ ਤੀਜੇ ਗੇੜ ਤਹਿਤ ਹੁਣ 7 ਮਈ ਨੂੰ 12 ਸੂਬਿਆਂ ਵਿੱਚ ਵੋਟਾਂ ਪੈਣਗੀਆਂ। ਕਾਬਿਲੇਗੌਰ ਹੈ ਕਿ ਇਹ ਚੋਣਾਂ 7 ਗੇੜਾਂ ਵਿੱਚ ਮੁਕੰਮਲ ਹੋਣੀਆਂ ਹਨ। ਪੰਜਾਬ ’ਚ ਨਾਮਜ਼ਦਗੀਆਂ ਦਾ ਦੌਰ 7 ਮਈ ਨੂੰ ਸ਼ੁਰੂ ਹੋਵੇਗਾ, 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ। ਪੰਜਾਬ ’ਚ ਇਸ ਵੇਲੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....


share








   9m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   4m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   4m
 
 

ਸਾਹਿਤ ਅਤੇ ਕਲਾ: ਕਿਤਾਬ ‘ਖ਼ਾਬ ਜੀਵਣ ਦੇ’ ਦੀ ਪੜਚੋਲ


ਪਾਕਿਸਤਾਨ ਦੇ ਉੱਘੇ ਲਿਖਾਰੀ ਜ਼ਾਹਿਦ ਜਰਪਾਵਲੀ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....


share








   11m
 
 

'ਆਸਟ੍ਰੇਲੀਆ ਵਿੱਚ ਚੰਗੇ ਤਰੀਕੇ ਨਾਲ ਵੱਧ-ਫੁੱਲ ਰਹੀ ਹੈ ਪੰਜਾਬੀ': ਡਾ. ਸੁਖਦਰਸ਼ਨ ਸਿੰਘ ਚਹਿਲ


ਅਕਸਰ ਟਿੱਪਣੀ ਹੁੰਦੀ ਹੈ ਕਿ ਪੰਜਾਬੀ ਬੋਲੀ-ਪੰਜਾਬੀ ਭਾਸ਼ਾ ਪ੍ਰਤੀ ਕਈ ਪ੍ਰਕਾਰ ਦੀਆਂ ਚੁਣੌਤੀਆਂ ਦਰਪੇਸ਼ ਹਨ। ਪਰ ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਕਹਿੰਦੇ ਹਨ ਕਿ ਅਜਿਹੀਆਂ ਚੁਣੌਤੀਆਂ ਨੂੰ ਸਕਾਰਾਤਮਕ ਰੂਪ ਵਿੱਚ ਲੈਂਦੇ ਹੋਏ ਪੰਜਾਬੀ ਨੂੰ ਸ਼ੁੱਧ ਰੂਪ ਵਿਚ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬੀ ਹਰ ਪਾਸੇ ਪ੍ਰਫੁੱਲਤ ਹੋ ਰਹੀ ਹੈ ਅਤੇ ਸ਼ੋਸ਼ਲ ਮੀਡੀਆ ਪੰਜਾਬੀ ਬੋਲੀ/ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ।


share








   10m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਅਪ੍ਰੈਲ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   2m