SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

https://www.sbs.com.au/language/punjabi/pa/podcast/sbs-punjabi

Eine durchschnittliche Folge dieses Podcasts dauert 8m. Bisher sind 3909 Folge(n) erschienen. Dieser Podcast erscheint alle 0 Tage.

Gesamtlänge aller Episoden: 25 days 12 hours 14 minutes

subscribe
share






ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਮਈ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   2m
 
 

ਮੈਲਬੌਰਨ ਵਾਸੀ ਸ਼ਮਸ਼ੇਰ ਸਿੰਘ ਗਿੱਲ ਉਰਫ ਗਿੱਲ ਈਲਵਾਲੀਆ ਦੇ ਜਹਾਨੋ ਰੁਖਸਤ ਹੋਣ ਮਗਰੋਂ ਭਾਈਚਾਰੇ ਵਿੱਚ ਸੋਗ ਦੀ ਲਹਿਰ


ਗਿੱਲ ਈਲਵਾਲੀਆ ਦੇ ਨਾਮ ਨਾਲ ਮਸ਼ਹੂਰ ਮੈਲਬੌਰਨ ਵਾਸੀ ਸ਼ਮਸ਼ੇਰ ਸਿੰਘ ਗਿੱਲ ਦੀ ਬੀਤੇ ਦਿਨੀ ਅਚਾਨਕ ਹੋਈ ਮੌਤ ਤੋਂ ਬਾਅਦ ਭਾਈਚਾਰੇ ਵੱਲੋਂ ਉਸਨੂੰ ਇੱਕ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਵਜੋਂ ਯਾਦ ਕੀਤਾ ਜਾ ਰਿਹਾ ਹੈ। ਸ੍ਰੀ ਗਿੱਲ ਜਿਸਨੂੰ ਕਿ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਚੰਗੇ ਲਿਖਾਰੀ ਅਤੇ ਸਭਿਆਚਾਰਕ ਮੇਲਿਆਂ ਦੇ ਆਯੋਜਕ ਵਜੋਂ ਵੀ ਜਾਣਿਆ ਜਾਂਦਾ ਸੀ, ਆਪਣੀ ਨਾਜ਼ੁਕ ਸਹਿਤ ਦੇ ਚਲਦਿਆਂ ਪਿਛਲੇ ਕੁਝ ਦਿਨਾਂ ਤੋਂ ਸਨਸ਼ਾਈਨ ਹਸਪਤਾਲ ਵਿਖੇ ਜੇਰੇ ਇਲਾਜ ਸੀ ਪਰ ਬੀਤੇ ਸੋਮਵਾਰ ਉਸਨੇ ਇਸ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ।


share








   3m
 
 

‘ਕਾਰਡੀਐਕ ਅਰੈਸਟ’ ਦੇ ਖਤਰਿਆਂ ਅਤੇ ਬਚਾਅ ਬਾਰੇ ਨਵੀਂ ਖੋਜ ਦੇ ਖੁਲਾਸੇ


ਆਸਟ੍ਰੇਲੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਦਿਲ ਦੀ ਧੜਕਣ ਬੰਦ ਹੋ ਜਾਣ ਦਾ ਅਨੁਭਵ ਕਰਦੇ ਹਨ, ਜਦੋਂ ਬਿਨਾਂ ਕਿਸੇ ਚੇਤਾਵਨੀ ਦੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇੱਕ ਸਟੱਡੀ ਮੁਤਾਬਿਕ 95 ਫੀਸਦ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਖੋਜਕਾਰਾਂ ਨੇ ਅਜਿਹੇ ‘ਆਸਟ੍ਰੇਲੀਅਨ ਲੋਕਲ ਗਵਰਨਮੈਂਟ ਏਰੀਆਜ਼’ (ਸਥਾਨਕ ਸਰਕਾਰੀ ਖੇਤਰਾਂ) ਦੀ ਸ਼ਨਾਖਤ ਕੀਤੀ ਹੈ ਜਿੱਥੇ ਦਿਲ ਦੀ ਧੜਕਣ ਬੰਦ ਹੋ ਜਾਣ ਦੇ ਮਾਮਲਿਆਂ ਦੀ ਔਸਤ ਸਭ ਤੋਂ ਵੱਧ ਹੈ ਅਤੇ ਸੀਪੀਆਰ ਦੀ ਦਰ ਸਭ ਤੋਂ ਘੱਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਇੱਕ ਟੀਚਾਗਤ ਵਿਦਿਅਕ ਦ੍ਰਿਸ਼ਟੀਕੋਣ ਦੀ ਲੋੜ ਹੈ ਕਿਉਂਕਿ ਜਦੋਂ ਮੌਕੇ...


share








   11m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਮੇਈ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...


share








   4m
 
 

ਆਸਟ੍ਰੇਲੀਅਨ ਕ੍ਰਿਕੇਟ 'ਚ ਤੇਜ਼ੀ ਨਾਲ ਉੱਭਰ ਰਹੀ ਖਿਡਾਰਨ ਹਸਰਤ ਗਿੱਲ


ਇਤਿਹਾਸਿਕ ਤੌਰ 'ਤੇ ਆਸਟ੍ਰੇਲੀਆ ਵਿੱਚ ਕ੍ਰਿਕਟ ਨੂੰ ਗੋਰਿਆਂ ਦੇ ਦਬਦਬੇ ਵਾਲੀ ਖੇਡ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਇੱਕ ਸੱਭਿਆਚਾਰਕ ਸਮੂਹ ਹੌਲੀ-ਹੌਲੀ ਖੇਡ ਦੀ ਨੁਹਾਰ ਨੂੰ ਬਦਲ ਰਿਹਾ ਹੈ। ਇਸੀ ਤਹਿਤ ਭਾਰਤੀ ਪਿਛੋਕੜ ਦੀ ਹਸਰਤ ਗਿੱਲ ਨੂੰ ਆਸਟ੍ਰੇਲੀਅਨ ਕ੍ਰਿਕੇਟ ਲਈ ਇੱਕ ਉੱਭਰਦੇ ਹੋਏ ਸਿਤਾਰੇ ਵਜੋਂ ਦੇਖਿਆ ਜਾ ਰਿਹਾ ਹੈ।


share








   6m
 
 

ਪਾਕਿਸਤਾਨ ਡਾਇਰੀ: ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਮਹੀਨੇ ਵਿੱਚ ਸਾਊਦੀ ਅਰਬ ਦੀ ਕੀਤੀ ਦੂਜੀ ਯਾਤਰਾ


ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵਲੋਂ ਇੱਕ ਮਹੀਨੇ ਵਿੱਚ ਦੂਜੀ ਵਾਰ ਸਾਊਦੀ ਅਰਬ ਦੇ ਹੁਕਮਰਾਨ ਮੁਹੰਮਦ ਬਿਨ ਸਲਮਾਨ ਨਾਲ ਕੀਤੀ ਮੁਲਾਕਾਤ ਨੂੰ ਪਾਕਿਸਤਾਨ ਵਿੱਚ ਆਰਥਿਕ ਨਿਵੇਸ਼ ਵਧਾਉਣ ਵਾਲੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਨਾਲ ਜੁੜੀਆਂ ਅਜਿਹੀਆਂ ਹੋਰ ਖਬਰਾਂ ਨਾਲ ਜੁੜਨ ਲਈ ਸੁਣੋ ਸਾਡੀ ਹਫਤਾਵਾਰੀ ਪੇਸ਼ਕਾਰੀ- ਪਾਕਿਸਤਾਨ ਡਾਇਰੀ।


share








   7m
 
 

ਤਸਮਾਨੀਆ ਵਿੱਚ ਟੈਕਸੀ ਡਰਾਈਵਰਾਂ ਉੱਤੇ ਵਧਦੇ ਹਮਲਿਆਂ ਨੂੰ ਰੋਕਣ ਲਈ ਪੁਲਿਸ-ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ


ਤਸਮਾਨੀਆ ਦੇ ਸ਼ਹਿਰ ਹੋਬਰਟ ਵਿਚਲੇ ਟੈਕਸੀ ਡਰਾਈਵਰ ਆਪਣੇ ਉੱਤੇ ਹੁੰਦੇ ਹਿੰਸਕ ਹਮਲਿਆਂ ਅਤੇ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਦੁਰਵਿਵਹਾਰ ਪਿੱਛੋਂ ਕਾਫੀ ਪ੍ਰੇਸ਼ਾਨ ਹਨ। ਪੁਲਿਸ-ਪ੍ਰਸ਼ਾਸਨ ਤੋਂ ਲੋੜ੍ਹੀਂਦੀ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਸੋਮਵਾਰ ਨੂੰ ਟੈਕਸੀ ਦਾ ਕੰਮ ਠੱਪ ਕਰਦਿਆਂ ਹੜਤਾਲ ਵੀ ਕੀਤੀ।


share








   11m
 
 

ਆਸਟ੍ਰੇਲੀਆ ਅਤੇ ਭਾਰਤ ਬਣੇ ਪੁਲਾੜ ਸਹਿਯੋਗੀ


ਫੈਡਰਲ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਹਿਯੋਗੀ ਪੁਲਾੜ ਪ੍ਰੋਜੈਕਟਾਂ ਲਈ $18 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਆਸਟ੍ਰੇਲੀਅਨ-ਅਧਾਰਤ ਕੰਪਨੀਆਂ ਨੂੰ ਭਾਰਤ ਨਾਲ ਵਪਾਰਕ ਸਬੰਧ ਬਣਾਉਣ ਦੀ ਇਜਾਜ਼ਤ ਦੇਵੇਗਾ, ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪੁਲਾੜ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ।


share








   4m
 
 

ਚਿੱਤਰਕਲਾ ਰਾਹੀਂ ਪੰਜਾਬ ਬਾਰੇ ਜਾਣੂ ਕਰਵਾ ਰਿਹਾ ਗੁਰਸੇਵਕ ਸਿੰਘ


ਨਿਊਜ਼ੀਲੈਂਡ ਵਿੱਚ ਪੈਦਾ ਹੋਏ ਅਤੇ 2011 ਵਿੱਚ ਆਸਟ੍ਰੇਲੀਆ ਆ ਵੱਸੇ ਗੁਰਸੇਵਕ ਸਿੰਘ ਦਾ ਬਚਪਨ ਅਤੇ ਜਵਾਨੀ ਬੇਸ਼ੱਕ ਪੰਜਾਬ ਵਿੱਚ ਨਹੀਂ ਬੀਤਿਆ ਪਰ ਦਾਦਾ-ਦਾਦੀ ਅਤੇ ਨਾਨਾ-ਨਾਨੀ ਵਲੋਂ ਸਿੱਖ ਧਰਮ ਤੇ ਪੰਜਾਬੀ ਸੱਭਿਆਚਾਰ ਬਾਰੇ ਦੱਸੀਆਂ ਗੱਲਾਂ ਦਾ ਇੰਨਾ ਅਸਰ ਹੋਇਆ ਕਿ ਚਿੱਤਰਕਾਰੀ ਦੇ ਸ਼ੌਕੀਨ ਗੁਰਸੇਵਕ ਨੇ ਪੰਜਾਬ ਨੂੰ ਰੰਗਾਂ ਰਾਹੀਂ ਬਿਆਨ ਕਰਨਾ ਸ਼ੁਰੂ ਕਰ ਦਿੱਤਾ।


share








   12m
 
 

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਮਈ, 2024


ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ


share








   4m